ਪੰਜਾਬੀਓ ਸੁਖਬੀਰ ਬਾਦਲ ਤੇ ਅਕਾਲੀਆਂ ਦੀ ਬੰਬਾਂ ਵਾਲੀ ਸੜਕ ਦਾ ਹਾਲ ਦੇਖੋ !, ਤੁਹਾਡਾ ਇਕ ਸੇਅਰ 100 ਲਾਹਨਤ ਦੇ ਬਰਾਬਰ ਹੋਵੇਗਾ, ਅਮ੍ਰਿਤਸਰ ਮਾਲ ਰੋਡ

0
1285

ਪੰਜਾਬੀਓ ਸੁਖਬੀਰ ਬਾਦਲ ਤੇ ਅਕਾਲੀਆਂ ਦੀ ਬੰਬਾਂ ਵਾਲੀ ਸੜਕ ਦਾ ਹਾਲ ਦੇਖੋ, ਤੁਹਾਡਾ ਇਕ ਸੇਅਰ 100 ਲਾਹਨਤ ਦੇ ਬਰਾਬਰ ਹੋਵੇਗਾ ਅਮ੍ਰਿਤਸਰ ਵਿੱਚ ਮਾਲ ਰੋਡ ਤੇ ਬੰਬਾਂ ਵਾਲੀ ਸੜਕ ਦਾ ਹਾਲ! ਕਾਲੀ ਦਲ ਵੱਲੋਂ ਅਪਣੇ ਕੀਤੇ ਕੰਮਾਂ ਦੀ ਸਰਾਹਨਾ ਕੀਤੇ ਜਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈ। ਕੋਈ ਵੀ ਕੰਮ ਅਕਾਲੀ ਸਰਕਾਰ ਦਾ ਕੀਤਾ ਦੇਖਿਆ ਜਾਵੇ ਤਾਂ ਕੰਮ ਘੱਟ ਪਰ ਵਾਹ ਵਾਹ ਜ਼ਿਆਦਾ। ਅਜਿਹੇ ਹੀ ਇਕ ਮਾਮਲੇ ‘ਤੇ ਬੋਲਦਿਆਂ ਜੈਜੀਤ ਜੌਹਲ ਨੇ ਅਕਾਲੀ ਦਲ ਵੱਲੋਂ ਕੀਤੇ ਕੰਮ ਦੀ ਵਧਾ ਚੜ੍ਹਾ ਕੇ ਕੀਤੀ ਸਰਾਹਨਾ ‘ਤੇ ਟਿੱਪਣੀ ਕੀਤੀ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਬਣਾਈਆਂ ਗਈਆਂ ਸੜਕਾਂ ਦੀ ਮਜ਼ਬੂਤੀ ‘ਤੇ ਦਾਅਵਾ ਕਰਦਿਆਂ

ਸੁਖਬੀਰ ਬਾਦਲ ਨੇ ਕਿਹਾ ਸੀ ਕੇ “ਇਨ੍ਹਾਂ ਸੜਕਾਂ ‘ਤੇ ਚਾਹੇ ਬੰਬ ਫਟ ਜਾਣ ਪਰ ਸੜਕ ਟੱਸ ਤੋਂ ਮੱਸ ਨਹੀਂ ਹੋਵੇਗੀ ਭਾਵ ਬਿਲਕੁਲ ਵੀ ਨਹੀਂ ਟੁੱਟੇਗੀ ਪਰ ਇਸ ਸੜਕ ਦੀ ਮੌਜੂਦਾ ਹਾਲਾਤ ਦੇਖ ਕੇ ਲੱਗਦਾ ਕੇ ਓਥੇ ਬੰਬ ਨਹੀਂ ਤੋਪਾਂ ਚੱਲੀਆਂ ਨੇ। ਅਕਾਲੀ ਦਲ ਵਲੋ ਪਿਛਲੇ ਦਸ ਸਾਲਾ ਚ’ ਕੀਤੀ ਲੁੱਟ ਦਾ ਕੱਚਾ ਚਿੱਠਾ ਮਾਨਸੂਨ ਦੀ ਪਹਿਲੀ ਬਰਸਾਤ ਨੇ ਖੋਲ੍ਹ ਕੇ ਰੱਖ ਦਿੱਤਾ ਹੈ। ਬਠਿੰਡਾ-ਅੰਮ੍ਰਿਤਸਰ ਹਾਈਵੇ ‘ਤੇ ਦਿਨ ਵੀਰਵਾਰ ਨੂੰ ਬਠਿੰਡਾ ਦੀਆ ਝੀਲਾਂ ਨੇੜੇ ਇਕ ਕਾਰ ਸੜਕ ਤੇ ਪਏ ਟੋਇਆਂ ਦੇ ਵਿਚ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ| ਸੁਖਬੀਰ ਬਾਦਲ ਅਪਣੀ ਸਰਕਾਰ ਦੌਰਾਨ ਇਹਨਾਂ ਟੋਲ ਦੀਆ ਸੜਕਾਂ ਦਾ ਦਾਅਵਾ ਕਰਦੇ ਸਨ ਕੇ ਇਹ ਸੜਕਾਂ ਬੰਬ ਸੁੱਟਣ ਨਾਲ ਵੀ ਨਹੀਂ ਟੁੱਟਣ ਗਈਆਂ ਪਰ ਜਿਸ ਜਗ੍ਹਾ ‘ਤੇ ਇਹ ਦੁਰਘਟਨਾ ਹੋਈ ਓਥੇ ਤਾਂ ਕੋਈ ਬੰਬ ਡਿਗਿਆ ਵੀ ਨਹੀਂ ਜਾਪਦਾ| ਦੱਸ ਦਈਏ ਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਕੀਤਾ| ਜਿਕਰਯੋਗ ਹੈ ਕੇ ਪਿਛਲੇ ਮਹੀਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸੜਕ ਦਾ ਉਦਘਾਟਨ ਕਰਨ ਆਉਣਾ ਸੀ ਤੇ ਉਨ੍ਹਾਂ ਨਾਲ ਅਕਾਲੀ ਦਲ ਵਲੋਂ ਰੱਖੀ ਰੈਲੀ ਵਿਚ ਇਸੇ ਹੀ ਰਾਹ ਤੋਂ ਰੈਲੀ ਵਿਚ ਸ਼ਾਮੂਲਿਅਤ ਕਰਨੀ ਸੀ ਪਰ ਉਹ ਨਹੀਂ ਆਏ ਅਤੇ ਅਪਣਾ ਪ੍ਰੋਗਰਾਮ ਰੱਦ ਕਰ ਦਿਤਾ, ਪਰ ਸੁਖਬੀਰ ਅਤੇ ਹਰਸਿਮਰਤ ਬਾਦਲ ਨੇ ਇਸ ਦਿਨ ਰੈਲੀ ਵਿਚ ਬੰਬਾਂ ਵਾਲੀ ਸੜਕ ਦੀ ਝੂਠੀ ਵਾਹ ਵਾਹ ਖੱਟੀ ਜੈਜੀਤ ਜੌਹਲ ਨੇ ਸਰਕਾਰ ਤੋਂ ਮੰਗ ਕੀਤੀ ਕੇ ਇਹਨਾਂ ਟੋਲ ਸੜਕਾਂ ਦੀ ਉੱਚ ਪੱਧਰੀ ਜਾਂਚ ਹੋਵੇ। ਜੈਜੀਤ ਜੌਹਲ ਦਾ ਕਹਿਣਾ ਹੈ ਕਿ ਹੁਣ ਤਾਂ ਸੜਕ ‘ਤੇ ਬੰਬ ਨਹੀਂ ਚੱਲੇ ਫਿਰ ਇਨ੍ਹਾਂ ਦੀ ਹਾਲਤ ਇੰਨੀ ਬੁਰੀ ਕਿਵੇਂ ਹੋ ਗਈ। ਇਨ੍ਹਾਂ ਟੋਇਆਂ ਵਿਚ ਮੀਂਹ ਦਾ ਪਾਣੀ ਇਕ ਚੰਗੇ ਛੱਪੜ ਵਾਂਗ ਭਰ ਕੇ ਜਮਾਂ ਹੋ ਜਾਂਦਾ ਹੈ ਜਿਸ ਕਾਰਨ ਉਸਦੀ ਡੂੰਘਾਈ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਜੋ ਰਾਹਗੀਰਾਂ ਲਈ ਅਕਸਰ ਹੀ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਸੜਕ ਇੰਨੀ ਬੁਰੀ ਤਰ੍ਹਾਂ ਟੁੱਟ ਜਾਣ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬੰਬ ਰੋਧਕ ਸੜਕ ਬਣਾਉਣ ਲਈ ਕਿੰਨੀ ਕੁ ਵਧੀਆ ਸਮੱਗਰੀ ਵਰਤੀ ਗਈ ਹੋਵੇਗੀ। ਅਕਾਲੀ ਸਰਕਾਰ ਦੇ ਫ਼ੋਕੇ ਦਾਅਵਿਆਂ ਦੀ ਇਹ ਟੁੱਟੀ ਹੋਈ ਸੜਕ ਮੂੰਹ ਬੋਲਦੀ ਤਸਵੀਰ ਹੈ।

LEAVE A REPLY

Please enter your comment!
Please enter your name here