ਪਟਿਆਲਾ ਰੈਲੀ ਬਾਰੇ ਤਰਲੇ ਪਾਉਂਦੇ ਬਾਦਲ ਦੀ ਵੀਡੀਓ ਵਾਇਰਲ, ਇੱਜਤ ਦਾ ਸਵਾਲ ਐ, ਜਿਵੇਂ ਮਰਜ਼ੀ ਕਰੋ..!! (ਵੇਖੋ ਵੀਡੀਓ)

0
219

ਸ਼੍ਰੋਮਣੀ ਅਕਾਲੀ ਦਲ 7 ਅਕਤੂਬਰ ਦੀ ਰੈਲੀ ਨੂੰ ਲੈ ਕੇ ਕਿੰਨਾ ਫਿਕਰਮੰਦ ਹੈ, ਇਸ ਦਾ ਅੰਦਾਜਾ ਵਾਇਰਲ ਹੋਈ ਇਕ ਵੀਡੀਓ ਤੋਂ ਲਾਇਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਤਰਲੇ ਲੈ ਰਹੇ ਹਨ ਕਿ ਕੁਝ ਤਾਂ ਕਰੋ, ਇਸ ਰੈਲੀ ਵਿਚ ਜ਼ਰੂਰ ਜਾਵੋ। ਬਾਦਲ ਆਖ ਰਹੇ ਹਨ ਕਿ ਭਾਵੇਂ ਬੱਸ ਕਰੋ, ਕਾਰ ਕਰੋ ਜਾਂ ਮੋਟਰਸਾਈਕਲ ਉਤੇ ਜਾਓ ਪਰ ਤਰਲੇ ਵਾਲੀ ਗੱਲ ਹੈ ਕਿ ਰੈਲੀ ਵਿਚ ਜ਼ਰੂਰ ਪੁੱਜੋ। ਇਹ ਇਜਤ ਦਾ ਸਵਾਲ ਹੈ। ਜਿਵੇਂ ਮਰਜੋ ਕਰੋ, ਲੋੜ ਪਵੇ ਤਾਂ ਸਕੂਲਾਂ ਦੀਆਂ ਬੱਸਾਂ ਮੰਗੋ, ਪਰ ਰੈਲੀ ਨੂੰ ਸਫਲ ਬਣਾਓ

ਇੰਜ ਕਰੋ ਜਿਵੇਂ ਘਰ ਖਾਲੀ ਹੋ ਜਾਂਦੇ ਹਨ ਤੇ ਸਾਰੇ ਹੀ ਤੁਰ ਪਵੋ। ਉੱਧਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪਾਰਟੀ ਵਰਕਰਾਂ ਨੂੰ 7 ਅਕਤੂਬਰ ਦੀ ਰੈਲੀ ਵਿਚ ਸ਼ਾਮਿਲ ਹੋ ਕੇ ਇਸ ਦਾ ਕਰਾਰਾ ਜੁਆਬ ਦੇਣ ਲਈ ਕਿਹਾ:ਸ਼੍ਰੋਮਣੀ ਅਕਾਲੀ ਨੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉੱਤੇ ਕੀਤੇ ਗਏ ਘਿਣਾਉਣੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਹਮਲਾ ਅਕਾਲੀ ਦਲ ਨੂੰ ਡਰਾਉਣ ਲਈ ਕਾਂਗਰਸ ਅਤੇ ਸੂਬਾ ਪੁਲਿਸ ਦੀ ਰਲੀ ਮਿਲੀ ਸਾਜ਼ਿਸ਼ ਹੈ ਜੋ ਕਿ ਪਾਰਟੀ ਦੀ 7 ਅਕਤੂਬਰ ਵਾਲੀ ਪਟਿਆਲਾ ਰੈਲੀ ਵਿਚ ਰੁਕਾਵਟ ਪਾਉਣ ਦੇ ਮੰਤਵ ਨਾਲ ਕਰਵਾਇਆ ਗਿਆ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਚੰਦ ਗਰਗ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਹ ਹਮਲਾ ਸਾਬਿਤ ਕਰਦਾ ਹੈ ਕਿ ਕਾਂਗਰਸ ਪਾਰਟੀ ਅਕਾਲੀ ਦਲ ਦੁਆਰਾ ਖੜੇ ਕੀਤੇ ਲੋਕ ਅੰਦੋਲਨ ਨੂੰ ਰੋਕਣ ਲਈ ਕਿੰਨੀ ਬੇਵਸ ਹੋ ਗਈ ਹੈ  ਜਿਹੜਾ ਹੁਣ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਦੀ ਪੋਲ ਖੋਲ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਇਸ ਦੀ ਕਾਰਗੁਜ਼ਾਰੀ ਬਿਲਕੁੱਲ ਜ਼ੀਰੋ ਹੈ। ਸ਼੍ਰੋਮਣੀ ਅਕਾਲੀ ਦਲ 7 ਅਕਤੂਬਰ ਦੀ ਰੈਲੀ ਨੂੰ ਲੈ ਕੇ ਕਿੰਨਾ ਫਿਕਰਮੰਦ ਹੈ, ਇਸ ਦਾ ਅੰਦਾਜਾ ਵਾਇਰਲ ਹੋਈ ਇਕ ਵੀਡੀਓ ਤੋਂ ਲਾਇਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਤਰਲੇ ਲੈ ਰਹੇ ਹਨ ਕਿ ਕੁਝ ਤਾਂ ਕਰੋ, ਇਸ ਰੈਲੀ ਵਿਚ ਜ਼ਰੂਰ ਜਾਵੋ

ਬਾਦਲ ਆਖ ਰਹੇ ਹਨ ਕਿ ਭਾਵੇਂ ਬੱਸ ਕਰੋ, ਕਾਰ ਕਰੋ ਜਾਂ ਮੋਟਰਸਾਈਕਲ ਉਤੇ ਜਾਓ ਪਰ ਤਰਲੇ ਵਾਲੀ ਗੱਲ ਹੈ ਕਿ ਰੈਲੀ ਵਿਚ ਜ਼ਰੂਰ ਪੁੱਜੋ। ਇਹ ਇਜਤ ਦਾ ਸਵਾਲ ਹੈ। ਜਿਵੇਂ ਮਰਜੋ ਕਰੋ, ਲੋੜ ਪਵੇ ਤਾਂ ਸਕੂਲਾਂ ਦੀਆਂ ਬੱਸਾਂ ਮੰਗੋ, ਪਰ ਰੈਲੀ ਨੂੰ ਸਫਲ ਬਣਾਓ। ਇੰਜ ਕਰੋ ਜਿਵੇਂ ਘਰ ਖਾਲੀ ਹੋ ਜਾਂਦੇ ਹਨ ਤੇ ਸਾਰੇ ਹੀ ਤੁਰ ਪਵੋ। ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਇਸ ਤੋਂ ਪਹਿਲਾਂ ਆਪਣੇ ਹਲਕੇ ਲੰਬੀ ਵਿੱਚ ਵੀ ਲੱਗਭਗ ਹਰ ਪਿੰਡ ਵਿੱਚ ਪਹੁੰਚ ਕੇ ਲੋਕਾਂ ਨੂੰ ਪਟਿਆਲਾ ਰੈਲੀ ਵਿੱਚ ਪਹੁੰਚਣ ਦੀ ਅਪੀਲ ਕਰ ਚੁੱਕੇ ਹਨ ਜਿਸ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

LEAVE A REPLY

Please enter your comment!
Please enter your name here