ਗੁਰੂ ਰਾਮਦਾਸ ਜੀ ਦੀ ਕਿਰਪਾ “ਪਹੁੰਚਾ ਦਿਓ ਹਰ ਸਿੱਖ ਤੱਕ ਇਹ ਖਬਰ, ਦਰਬਾਰ ਸਾਹਿਬ ਬਾਰੇ ਹਰ ਸਿੱਖ ਨੂੰ ਪਤਾ ਹੋਣੀ ਚਾਹੀਦੀ ਇਹ ਗੱਲ!

0
33

ਸੰਸਾਰ ਦਾ ਸਭ ਤੋਂ ਵੱਡਾ ਲੰਗਰ ਸ੍ਰੀ ਦਰਬਾਰ ਸਾਹਿਬ ‘ਚ ਬਣਦਾ ਹੈ। ਹਾਲਾਂਕਿ ਲੰਗਰ ਕਿੰਨਾ ਬਣਦਾ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਪਰ 3 ਘੰਟਿਆਂ ‘ਚ 1 ਲੱਖ ਸ਼ਰਧਾਲੁਆਂ ਦਾ ਲੰਗਰ ਤਿਆਰ ਕਰਨ ਲਈ 24 ਘੰਟੇ ਲੰਗਰ ਭਵਨ ਦੇ 500 ਕਰਮਚਾਰੀ ਤਿਆਰ ਰਹਿੰਦੇ ਹਨ। 3 ਘੰਟਿਆਂ ‘ਚ ਲੰਗਰ ਤਿਆਰ ਹੁੰਦਾ ਹੈ ਅਤੇ 2 ਘੰਟਿਆਂ ‘ਚ ਵਰਤਾਇਆ ਜਾਂਦਾ ਹੈ। ਇਹ ਆਮ ਦਿਨਾਂ ਦੀ ਗੱਲ ਹੈ, ਜੇਕਰ ਗੱਲ ਕਰੀਏ ਵਿਸਾਖੀ ਜਾਂ ਗੁਰਪੁਰਬ ਦੀ ਤਾਂ ਇਸ ਦਿਨ ਲੰਗਰ ਦੀ ਪੰਗਤ ਤੇ ਸੰਗਤ ਦੇਖਣ ਵਾਲੀ ਹੁੰਦੀ ਹੈ। ‘ਜਗ ਬਾਣੀ’ ਦੀ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਭਵਨ ਸਬੰਧੀ ਸਪੈਸ਼ਲ ਸਟੋਰੀ-1 ਘੰਟੇ ‘ਚ 3 ਹਜ਼ਾਰ ਪ੍ਰਸ਼ਾਦੇ ਹੁੰਦੇ ਹਨ ਤਿਆਰ ਲੰਗਰ ਘਰ ਦੇ ਕੋਲ ਆਟੋਮੈਟਿਕ ਸਾਦਾ ਪ੍ਰਸ਼ਾਦਾ (ਰੋਟੀ) ਬਣਾਉਣ ਵਾਲੀਆਂ ਮਸ਼ੀਨਾਂ ਹਨ। ਛੋਟੀਆਂ ਮਸ਼ੀਨਾਂ ਵਿਚ 1 ਘੰਟੇ ‘ਚ 3 ਹਜ਼ਾਰ ਅਤੇ ਵੱਡੀਆਂ ਮਸ਼ੀਨਾਂ ਵਿਚ 1 ਘੰਟੇ ‘ਚ 7 ਹਜ਼ਾਰ ਪ੍ਰਸ਼ਾਦੇ ਤਿਆਰ ਹੁੰਦੇ ਹਨ। ਡੇਢ ਕੁਇੰਟਲ ਪਿਆਜ਼ ਦਾ ਲੱਗਦੈ ਰੋਜ਼ਾਨਾ ਤੜਕਾ ਸ੍ਰੀ ਦਰਬਾਰ ਸਾਹਿਬ ‘ਚ ਰੋਜ਼ਾਨਾ ਡੇਢ ਕੁਇੰਟਲ ਪਿਆਜ਼ ਦਾ ਤੜਕਾ ਲੱਗਦਾ ਹੈ। ਇਸ ਨੂੰ ਛਿੱਲਣ ਤੇ ਕੱਟਣ ਦੀ ਸੇਵਾ ਸ਼ਰਧਾਲੂ ਕਰਦੇ ਹਨ। ਪਿਆਜ਼ ਦੀ ਲਾਗਤ ਤਦ ਵੀ ਓਨੀ ਹੀ ਰਹੀ, ਜਦੋਂ ਇਸ ਦੀ ਕੀਮਤ 100 ਤੋਂ 120 ਰੁਪਏ ਕਿਲੋ ਤੱਕ ਪਹੁੰਚ ਗਈ ਸੀ।ਸੇਵਾ ਲਈ ਕੋਈ ਮਜ਼੍ਹਬ ਨਹੀਂ…… ਬੜੌਦਾ ਤੋਂ ਅੰਜਿਤਾ ਵਿਸਾਖੀ ‘ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਧਿਆਨਪੁਰ ਤੋਂ ਮਹਿੰਦਰ ਕੌਰ, ਪਟਿਆਲਾ ਤੋਂ ਰਣਜੀਤ ਕੌਰ, ਪਠਾਨਕੋਟ ਤੋਂ ਕੁਲਵਿੰਦਰ ਕੌਰ ਤੇ ਹਰਿਆਣਾ ਤੋਂ ਸਿਮਰਨ ਕੌਰ ਲਸਣ ਕੱਟਣ ਦੀ ਸੇਵਾ ਕਰ ਰਹੀਆਂ ਸਨ। ਅੰਜਿਤਾ ਦਾ ਕਹਿਣਾ ਹੈ ਕਿ ਮੈਂ ਹਿੰਦੂ ਪਰਿਵਾਰ ਨਾਲ ਸਬੰਧਤ ਹਾਂ ਪਰ ਸੇਵਾ ਲਈ ਕੋਈ ਮਜ਼੍ਹਬ ਨਹੀਂ ਹੁੰਦਾ। ਲੰਗਰ ਦੀ ਦਾਲ, ਦੁਨੀਆ ਭਰ ‘ਚ ਬੇਮਿਸਾਲ ਲੰਗਰ ਦੀ ਦਾਲ ਜਿਨ੍ਹੇ ਵੀ ਇਕ ਵਾਰ ਖਾਂਧੀ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕਦਾ। ਦਾਲ ਬਣਾਉਣ ਲਈ ਲੱਕੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਇਕ ਵਾਰ ਘੱਟ ਤੋਂ ਘੱਟ 5 ਕੁਇੰਟਲ ਅਤੇ ਵੱਧ ਤੋਂ ਵੱਧ 25 ਕੁਇੰਟਲ ਦਾਲ ਇਕ ਕੜਾਹੇ ਵਿਚ ਬਣ ਸਕਦੀ ਹੈ।ਲਓ ਜੀ! ਤਿਆਰ ਹੋ ਗਈ ਲੰਗਰ ਦੀ ਖੀਰ……. ਲੰਗਰ ਦੀ ਖੀਰ ਇਕ ਵਾਰ 27 ਕੁਇੰਟਲ ਤੱਕ ਬਣ ਸਕਦੀ ਹੈ, ਹਾਲਾਂਕਿ ਰੋਜ਼ਾਨਾ 10 ਤੋਂ 12 ਕੁਇੰਟਲ ਖੀਰ ਬਣਦੀ ਹੈ। ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਖੀਰ ਤਿਆਰ ਕਰਨ ਲਈ 3 ਘੰਟੇ ਲੱਗਦੇ ਹਨ, ਪ੍ਰਤੀ ਕੁਇੰਟਲ 10 ਤੋਂ 12 ਕਿਲੋ ਡਰਾਈਫਰੂਟ ਪੈਂਦਾ ਹੈ। ਸਵੇਰੇ 6 ਵਜੇ 13 ਕੁਇੰਟਲ ਲੰਗਰ ਹੋ ਜਾਂਦੈ ਤਿਆਰ ਸਵੇਰੇ 6 ਵਜੇ ਤੱਕ 13 ਕੁਇੰਟਲ ਲੰਗਰ ਤਿਆਰ ਹੋ ਜਾਂਦਾ ਹੈ, ਜਿਸ ਵਿਚ 4 ਕੁਇੰਟਲ ਦਾਲ, 5 ਕੁਇੰਟਲ ਪ੍ਰਸ਼ਾਦਾ (ਰੋਟੀ), 2 ਕੁਇੰਟਲ ਚੌਲ ਤੇ 2 ਕੁਇੰਟਲ ਖੀਰ ਜਾਂ ਕੜਾਹ ਸ਼ਾਮਲ ਹੁੰਦਾ ਹੈ। 24 ਘੰਟੇ ਚਾਹ ਦਾ ਲੰਗਰ ਜਾਰੀ ਰਹਿੰਦਾ ਹੈ। 1 ਕੁਇੰਟਲ ਦਾਲ ‘ਚ ਇਹ ਪੈਂਦੀ ਹੈ ਸਮੱਗਰੀ 20 ਕਿਲੋ ਪਿਆਜ਼, 5 ਕਿਲੋ ਲਸਣ, 7 ਕਿਲੋ ਅਦਰਕ, 5 ਕਿਲੋ ਹਰੀ ਮਿਰਚ, 12 ਕਿਲੋ ਦੇਸੀ ਘਿਉ, 7 ਕਿਲੋ ਸਰ੍ਹੋਂ ਦਾ ਤੇਲ, ਡੇਢ ਕਿਲੋ ਹਲਦੀ, ਅੱਧਾ ਕਿਲੋ ਗਰਮ ਮਸਾਲਾ, 1 ਕਿਲੋ ਲੂਣ। ਜੂਠੇ ਬਰਤਨਾਂ ਦੀ ਸੇਵਾ, ਮਿਲੇਗਾ ਮੇਵਾ ਕਹਾਵਤ ਹੈ ਕਿ ਜੂਠੇ ਬਰਤਨਾਂ ਦੀ ਕਰ ਸੇਵਾ ਤਾਂ ਮਿਲੇਗਾ ਮੇਵਾ। ਜੀ ਹਾਂ, ਲੰਗਰ ਘਰ ਦੇ ਜੂਠੇ ਬਰਤਨਾਂ ਦੀ ਸੇਵਾ ਕਰਨ ਲਈ ਵੀ ਲੰਬੀਆਂ ਲਾਈਨਾਂ ਲੱਗਦੀਆਂ ਹਨ, ਖਾਸ ਹੋਵੇ ਜਾਂ ਆਮ, ਹਰ ਕੋਈ ਇਸ ਸੇਵਾ ਲਈ ਮਨ ਤੋਂ ਸ਼ਰਧਾਲੂ ਬਣ ਕੇ ਆਉਂਦਾ ਹੈ।ਵਿਸਾਖੀ ‘ਤੇ ਲੰਗਰ ‘ਚ ਵਰਤਾਏ ਜਾਣਗੇ ਇਹ ਵਿਸ਼ੇਸ਼ ਪਕਵਾਨ ਵਿਸਾਖੀ ਹੋਵੇ ਜਾਂ ਗੁਰਪੁਰਬ। ਇਸ ਦਿਨ ਲੰਗਰ ਵਿਸ਼ੇਸ਼ ਰਹਿੰਦਾ ਹੈ। ਇਸ ਵਾਰ ਵਿਸਾਖੀ ‘ਤੇ ਮਟਰ-ਪਨੀਰ, ਦਾਲ, ਮਿਕਸ ਸਬਜ਼ੀ, ਚੌਲ, ਰੋਟੀ, ਕੜਾਹ, ਲੱਡੂ (ਬੂੰਦੀ), ਲੱਡੂ (ਵੇਸਣ), ਪਕੌੜੇ, ਖੀਰ, ਜਲੇਬੀ ਆਦਿ ਪਕਵਾਨ ਪਰੋਸਿਆ ਜਾਵੇਗਾ। ਇਸ ਦੇ ਨਾਲ ਹੀ ਬਦਾਮ-ਦੁੱਧ, ਚਾਹ, ਮਿੱਠੀ ਲੱਸੀ, ਪੀਲੇ ਮਿੱਠੇ ਚੌਲ ਆਦਿ ਪਕਵਾਨ ਪਰੋਸੇ ਜਾਣਗੇ। ਲੰਗਰ ਤਿਆਰ ਕਰਨ ਵਾਲੇ ਸਤਨਾਮ ਸਿੰਘ ਕਹਿੰਦੇ ਹਨ ਕਿ ਲੰਗਰ ਵਾਹਿਗੁਰੂ ਸਤਿਨਾਮ ਜੀ ਦੇ ਜਾਪ ਨਾਲ ਤਿਆਰ ਕੀਤਾ ਜਾਂਦਾ ਹੈ । ਸ੍ਰੀ ਵਾਹਿਗੁਰੂ ਜੀ! ਪ੍ਰਸ਼ਾਦਾ ਛਕ ਲਵੋ ਵੀਰ ਜੀ, ਭੈਣ ਜੀ ਇਹ ਸੰਸਾਰ ਦਾ ਅਨੋਖਾ ਲੰਗਰ ਹੈ, ਜਿਥੇ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਲਈ ਸ਼ਰਧਾਲੂ ਸੇਵਾ ਕਰਦੇ ਹਨ। ਰੋਜ਼ਾਨਾ 70 ਤੋਂ 80 ਹਜ਼ਾਰ ਅਤੇ ਖਾਸ ਤਿਉਹਾਰਾਂ ‘ਤੇ ਡੇਢ ਤੋਂ 2 ਲੱਖ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਪੁੱਜਦੇ ਹਨ, ਜਿਥੇ ਲੰਗਰ ਛਕਣ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹਫ਼ਤੇ ਦੇ ਆਖਰੀ 3 ਦਿਨਾਂ ਵਿਚ ਵੱਧ ਜਾਂਦੀ ਹੈ ਅਤੇ ਖਾਸ ਦਿਨਾਂ ਜਾਂ ਤਿਉਹਾਰਾਂ ਵੇਲੇ ਗਿਣਤੀ ਕਈ ਗੁਣਾ ਵੱਧ ਜਾਂਦੀ ਹੈ। ਹਰ ਧਰਮ ਇਥੇ ਕਰਦਾ ਹੈ ਸੇਵਾ…..ਭਾਂਡਿਆਂ ਦੀ ਸੇਵਾ ਕਰਨ ਲਈ ਔਰਤਾਂ ਅਤੇ ਮਰਦਾਂ ਦੀਆਂ ਵੱਖ-ਵੱਖ ਲੰਬੀਆਂ-ਲੰਬੀਆਂ ਲਾਈਨਾਂ ਹੁੰਦੀਆਂ ਹਨ। ਇਕੱਠੇ ਕਰੀਬ 2500 ਤੋਂ 3 ਹਜ਼ਾਰ ਸ਼ਰਧਾਲੂ ਭਾਂਡਿਆਂ ਦੀ ਸੇਵਾ ਕਰਦੇ ਹਨ। ਇਸ ਦੇ ਲਈ ਵਿਸਾਖੀ ‘ਤੇ ਦੂਸਰੇ ਸੂਬਿਆਂ ਤੋਂ ਵੱਖ-ਵੱਖ ਧਰਮਾਂ ਨਾਲ ਜੁੜੀਆਂ ਔਰਤਾਂ ਪੁੱਜਦੀਆਂ ਹਨ।

LEAVE A REPLY

Please enter your comment!
Please enter your name here