ਮੁਸਲਿਮ ਵੀਰ ਨੇ ਸਿੱਖਾਂ ਨੂੰ ਲੰਗਰ ਲਗਾਉਣ ਤੇ ਕੀਤਾ ਸਲਾਮ ਕਿਹਾ ਸਰਦਾਰਾਂ ਵਰਗਾ ਕੋਈ ਨਹੀਂ (ਦੇਖੋ ਵੀਡੀਓ)

0
28

ਸਿੱਖ ਜਗਤ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਪ੍ਰਾਰੰਭ ਹੋਈ ਹੈ ਅਤੇ ਓਦੋਂ ਤੋਂ ਹੀ ਨਿਰੰਤਰ ਰੂਪ ਵਿੱਚ ਚਲ ਰਹੀ ਹੈ। ਸੰਗਤ ਵਿੱਚ ਰੂਹ ਦੀ ਖ਼ੁਰਾਕ ਦਾ ਪ੍ਰਬੰਧ ਹੈ ਅਤੇ ਲੰਗਰ ਵਿੱਚ ਤਨ ਦੀ ਖ਼ੁਰਾਕ ਦਾ। ਜਿਸ ਤਰ੍ਹਾਂ ਸੰਗਤ ਵਿੱਚ ਹਰੇਕ ਮਨੁੱਖ ਮਾਤਰ ਬੈਠ ਕੇ ਆਤਮਕ ਭੋਜਨ ਛੱਕ ਸਕਦਾ ਹੈ, ਉਸੇ ਤਰ੍ਹਾਂ ਪੰਗਤ ਵਿੱਚ ਹਰੇਕ ਪ੍ਰਾਣੀ ਲੰਗਰ ਛੱਕ ਸਕਦਾ ਹੈ। ਸੰਗਤ ਅਤੇ ਪੰਗਤ ਵਿੱਚ ਕਿਸੇ ਨਾਲ ਵੀ ਜਾਤ-ਪਾਤ, ਊਚ-ਨੀਚ, ਗ਼ਰੀਬ-ਅਮੀਰ ਦਾ ਭਿੰਨ-ਭੇਦ ਨਹੀਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰਦੁਆਰੇ ਵਿਖੇ ਤਨ ਅਤੇ ਮਨ ਦੋਹਾਂ ਦੀ ਖ਼ੁਰਾਕ ਦਾ ਯਥਾਯੋਗ ਪ੍ਰਬੰਧ ਹੈ।ਜੀਵਨ ਨੂੰ ਸਾਂਵਾਂ ਪੱਧਰਾ ਅਤੇ ਸੰਤੁਲਤ ਰੱਖਣ ਲਈ ਇਹਨਾਂ ਦੋਹਾਂ ਦੀ ਜ਼ਰੂਰਤ ਹੈ। ਲੰਗਰ ਦਾ ਮਨੋਰਥ ਜਿੱਥੇ ਸਰੀਰਕ ਲੋੜ ਦੀ ਪੂਰਤੀ ਹੈ, ਉੱਥੇ ਨਾਲ ਇਕੋ ਹੀ ਥਾਂ ਬੈਠ ਕੇ ਇਕੋ ਜਿਹਾ ਹੀ ਲੰਗਰ ਸਾਰਿਆਂ ਨੂੰ ਮੁਹੱਈਆ ਕਰਕੇ ਭਿੱਟ, ਛੂਤ-ਛਾਤ, ਊਚ-ਨੀਚ ਦੇ ਵਿਤਕਰੇ ਨੂੰ ਮਿਟਾ ਕੇ ਭਰਾਤਰੀ ਭਾਵ ਪੈਦਾ ਕਰਨਾ ਵੀ ਹੈ। ਲੰਗਰ ਵਿਚੋਂ ਪ੍ਰਸ਼ਾਦਾ ਛਕਣ ਵਾਲੇ ਦੇ ਮਨ ਵਿੱਚ ਨਾ ਤਾਂ ਹੀਣਤਾ-ਭਾਵ ਪੈਦਾ ਹੁੰਦਾ ਹੈ ਅਤੇ ਨਾ ਹੀ ਇਸ ਵਿੱਚ ਯਥਾਯੋਗ ਹਿੱਸਾ ਪਾਉਣ ਵਾਲੇ ਨੂੰ ਹੰਕਾਰ; ਕਿਉਂਕਿ ਤਿੱਲ-ਫੁੱਲ ਭੇਟਾ ਕਰਨ ਵਾਲਾ ਕਿਸੇ ਵਿਅਕਤੀ ਦੇ ਮੂੰਹ ਵਿੱਚ ਨਹੀਂ ਗੁਰੂ ਕੇ ਲੰਗਰ ਵਿੱਚ ਭੇਟ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਪ੍ਰਸ਼ਾਦਾ ਛਕਣ ਵਾਲਾ ਕਿਸੇ ਵਿਅਕਤੀ ਦੇ ਘਰ ਵਿਚੋਂ ਨਹੀਂ, ਗੁਰੂ ਕੇ ਲੰਗਰ ਵਿਚੋਂ ਛਕ ਰਿਹਾ ਹੁੰਦਾ ਹੈ। ਗੁਰੂ ਕਾ ਲੰਗਰ ਕਿਸੇ ਵਿਅਕਤੀ ਦਾ ਨਹੀਂ, ਗੁਰੂ ਦਾ ਹੈ। ਇਸ ਵਿੱਚ ਯੋਗਦਾਨ ਪਾਉਣ ਵਾਲਾ ਤਾਂ ਟਹਿਲੂਆ ਹੈ, ਦਾਤਾ ਨਹੀਂ; ਦਾਤਾ ਤਾਂ ਪ੍ਰਭੂ ਆਪ ਹੈ।ਇਸ ਧਾਰਨਾ ਕਾਰਨ ਨਾ ਤਾਂ ਲੰਗਰ ਵਿੱਚ ਤਿਲ-ਫੁਲ ਭੇਟ ਕਰਨ ਵਾਲੇ ਦੇ ਮਨ ਵਿੱਚ ਭੇਟ ਕਰਨ ਦਾ ਅਭਿਮਾਨ ਪੈਦਾ ਹੁੰਦਾ ਹੈ ਅਤੇ ਨਾ ਹੀ ਲੰਗਰ ਵਿਚੋਂ ਪ੍ਰਸ਼ਾਦਾ ਛਕਣ ਵਾਲੇ ਦੇ ਮਨ ਵਿੱਚ ਹੀਣਤਾ-ਭਾਵ ਪੈਦਾ ਹੁੰਦਾ ਹੈ। ਗੁਰਦੁਆਰਾ ਸੰਸਥਾ ਵਿੱਚ ਲੰਗਰ ਦਾ ਇੱਕ ਨਵੇਕਲਾ ਅਤੇ ਵਿਸ਼ੇਸ਼ ਸਥਾਨ ਹੋਣ ਕਾਰਨ ਵਿਸ਼ੇਸ਼ ਮਹੱਤਵ ਹੈ। ਲੰਗਰ ਸੰਸਥਾ ਖ਼ਾਲਸੇ ਦੀ ਨਿਆਰੀ ਜੀਵਨ-ਜੁਗਤ ਦਾ ਇੱਕ ਵਿਸ਼ੇਸ਼ ਅੰਗ ਹੈ। ਗੁਰਦੁਆਰਾ ਸਾਹਿਬ ਵਿਖੇ ਜੋ ਅਤਿ ਮਹੱਤਵ ਪੂਰਨ ਅਤੇ ਵਿਸ਼ੇਸ਼ ਲੰਗਰ ਦਾ ਰੂਪ ਹੈ, ਉਹ ਗੁਰ-ਸ਼ਬਦ ਅਥਵਾ ਗੁਰਬਾਣੀ ਦਾ ਹੈ। ਇਹ ਠੀਕ ਹੈ ਕਿ ਗੁਰਦੁਆਰਾ “ਵਿਦਯਾਰਥੀਆਂ ਲਈ ਸਕੂਲ, ਆਤਮ ਜਿਗਯਾਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨ ਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ” (ਮਹਾਨ ਕੋਸ਼)।ਗੁਰਬਾਣੀ ਗੁਰਮਤਿ ਦੀ ਜੀਵਨ-ਜੁਗਤ ਦਾ ਧੁਰਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠਣ ਦਾ ਮੁੱਖ ਮਨੋਰਥ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣਾ ਹੈ। ਗੁਰੂ ਨਾਨਕ ਸਾਹਿਬ ਤਥਾ ਬਾਕੀ ਗੁਰੂ ਸਾਹਿਬਾਨ ਕੋਲ ਸੰਗਤਾਂ ਇਸ ਭੋਜਨ ਨੂੰ ਛਕਣ ਲਈ ਹੀ ਨੇੜੇ-ਤੇੜਿਓਂ ਹੀ ਨਹੀਂ ਦੂਰ-ਦੂਰਡਿਆਂ ਤੋਂ ਹੁਮ-ਹੁਮਾ ਕੇ ਆਉਂਦੀਆਂ ਸਨ। ਇਸ ਭੋਜਨ ਨਾਲ ਹੀ ਅਸੀਂ ਆਤਮਕ ਤੌਰ `ਤੇ ਬਲਵਾਨ ਬਣ ਸਕਦੇ ਹਾਂ। ਇਹ ਭੋਜਨ ਹੀ ਸਾਨੂੰ ਮਨਮੁਖ ਤੋਂ ਗੁਰਮੁਖ ਬਣਨ ਵਿੱਚ ਸਹਾਇਤਾ ਕਰਦਾ ਹੈ। ਇਸ ਭੋਜਨ ਦੀ ਬਦੌਲਤ ਹੀ ਸਾਡੇ ਮਨ ਵਿਚੋਂ ਮੇਰ-ਤੇਰ, ਈਰਖਾ ਦਵੈਸ਼ ਆਦਿ ਵਿਕਾਰ ਦੂਰ ਹੁੰਦੇ ਹਨ। ਆਮ ਤੌਰ `ਤੇ ਇਹ ਆਮ ਦੀ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਸੰਗਤਾਂ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲਿਆਂ `ਚ ਜਿਹੋ ਜਿਹੀ ਸੁਚੇਤਤਾ ਲੰਗਰ ਪ੍ਰਤੀ ਦੇਖਣ ਨੂੰ ਮਿਲ ਰਹੀ ਹੈ ਉਸ ਤਰ੍ਹਾਂ ਦੀ ਸੁਚੇਤਤਾ ਆਤਮਕ ਭੋਜਨ ਸਬੰਧੀ ਦੇਖਣ ਨੂੰ ਨਹੀਂ ਮਿਲ ਰਹੀ ਹੈ।ਇਸ ਭੋਜਨ ਵਲੋਂ ਅਵੇਸਲੇਪਣ ਕਾਰਨ ਹੀ ਇਹ ਘੱਟ ਹੀ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਮਾਈ ਭਾਈ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਗੁਰਬਾਣੀ ਦੀ ਜੀਵਨ-ਜੁਗਤ ਤੋਂ ਉਲਟ ਕਥਾ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪੁੱਛ-ਗਿੱਛ ਕੀਤੀ ਹੋਵੇ ਜਾਂ ਜ਼ਿੰਮੇਵਾਰ ਸੱਜਣਾਂ ਪਾਸ ਸ਼ਿਕਾਇਤ ਕੀਤੀ ਹੋਵੇ। ਸਿੱਖ ਸੰਗਤਾਂ ਵਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਤਾਂ ਆਮ ਹੀ ਸੁਣੀ ਜਾਂਦੀ ਹੈ ਕਿ ਕੜਾਹ ਪ੍ਰਸ਼ਾਦ ਜ਼ਿਆਦਾ ਗਰਮ ਗਰਮ ਵਰਤਾ ਦਿੱਤਾ ਹੈ, ਜ਼ਿਆਦਾ ਠੰਡਾ ਹੈ, ਇਸ ਵਿੱਚ ਘਿਉ ਜ਼ਿਆਦਾ ਹੈ, ਆਟਾ ਚੰਗੀ ਤਰ੍ਹਾਂ ਨਹੀਂ ਭੁੰਨਿਆ ਜਾਂ ਜ਼ਿਆਦਾ ਭੁੰਨਿਆ ਹੋਇਆ ਹੈ, ਪ੍ਰਸ਼ਾਦ ਵਰਤਾਉਣ ਵਾਲੇ ਨੇ ਪ੍ਰਸ਼ਾਦ ਵਰਤਾਉਣ ਲਗਿਆਂ ਹੱਥ ਨਹੀਂ ਧੋਤੇ, ਲੰਗਰ ਵਰਤ ਮਰਯਾਦਾ ਅਨੁਸਾਰ ਨਹੀਂ ਬਣਾਇਆ ਗਿਆ, ਵਰਤਾਉਣ ਵਾਲਿਆਂ ਨੇ ਠੀਕ ਢੰਗ ਨਾਲ ਨਹੀਂ ਵਰਤਾਇਆ, ਇਹ ਵਸਤੂ ਲੰਗਰ ਵਿੱਚ ਨਹੀਂ ਬਣਨੀ ਚਾਹੀਦਾ ਆਦਿ। ਪਰੰਤੂ ਗੁਰਦੁਆਰੇ ਸਾਹਿਬ ਦੀ ਸਟੇਜ ਤੋਂ ਹੋ ਰਹੇ ਗੁਰਮਤਿ ਵਿਰੋਧੀ ਪ੍ਰਚਾਰ ਸਬੰਧੀ ਘੱਟ ਹੀ ਸੰਗਤਾਂ ਵਲੋਂ ਸਬੰਧਤ ਧਿਰਾਂ ਨੂੰ ਪੁੱਛ-ਗਿੱਛ ਕੀਤੀ ਜਾਂਦੀ ਹੈ ਜਾਂ ਇਤਰਾਜ਼ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here