ਦੇਖੋ ਤਸਵੀਰਾਂ “ਮਸ਼ਹੂਰ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ”

0
30

ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅੱਜ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ।ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ -ਭਾਵਨਾ ਨਾਲ ਮੱਥਾ ਟੇਕਿਆ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।ਉਨ੍ਹਾਂ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਕੀਰਤਨ ਵੀ ਸਰਵਣ ਕੀਤਾ ਹੈ।ਗੁਰਦਾਸ ਮਾਨ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਵੀ ਗਏ,ਜਿਥੇ ਉਨ੍ਹਾਂ ਨੇ ਕੁਝ ਸਮਾਂ ਸੇਵਾ ਕੀਤੀ।ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕਦੱਸ ਦੇਈਏ ਕਿ ਦੁਨੀਆਂ ਭਰ ਵਿੱਚ ਜਦੋਂ ਵੀ ਕਿਸੇ ਕਲਾਕਾਰ, ਸੰਗੀਤਕਾਰ, ਗੀਤਕਾਰ ਜਾਂ ਫਿਲਮੀ ਐਕਟਰ ਦੀ ਗੱਲ ਹੁੰਦੀ ਹੈ ਤਾਂ ਸਭ ਤੋ ਪਹਿਲਾਂ ਨਾਂਅ ਗੁਰਦਾਸ ਮਾਨ ਦਾ ਹੀ ਆਉਦਾ ਹੈ।ਜੋ ਪੰਜਾਬੀਆਂ ਦੇ ਦਿਲ ਦੀ ਧੜਕਣ ਹੈ।ਪੰਜਾਬ ਦੀ ਧਰਤੀ ‘ਤੇ ਅਨੇਕਾਂ ਹੀ ਕਲਾਕਾਰਾਂ ਨੇ ਆਪਣੀ ਕਲਾਕਾਰੀ ਨੂੰ ਪੰਜਾਬੀਆਂ ਦੇ ਅੱਗੇ ਰੱਖਿਆ ਹੈ ਪਰ ਗੁਰਦਾਸ ਮਾਨ ਦਾ ਮੁਕਾਬਲਾ ਕੋਈ ਵੀ ਨਾ ਕਰ ਸਕਿਆ।ਗੁਰਦਾਸ ਮਾਨ ਦਾ ਨਾਮ ਸੁਣਦੀਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ੍ਹ ਜਾਂਦੇ ਹਨ।ਗੁਰਦਾਸ ਮਾਨ ਦੀ ਬਾਕੀ ਕਲਾਕਰਾਂ ਨਾਲੋਂ ਇੱਕ ਗੱਲ ਹੋਰ ਵੀ ਵੱਖਰੀ ਹੈ, ਉਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗਾਣਿਆਂ ਦੇ ਮਾਧਿਅਮ ਨਾਲ ਪੰਜਾਬੀ ਸਮਾਜ ਵਿੱਚ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ।ਜੇਕਰ ਗੁਰਦਾਸ ਮਾਨ ਦੀਆਂ ਉਪਲਬਧੀਆਂ ਦੀ ਗੱਲ ਕਰੀਏ ਤਾਂ 14 ਦਸੰਬਰ 2012 ਨੂੰ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ 36ਵੇਂ ਦੀਕਸ਼ਾਂਤ ਸਮਾਰੋਹ ਵਿੱਚ ਗਵਰਨਰ ਨੇ ਡਾਕਟਰੇਟ ਆਫ ਲਿਟਰੇਚਰ ਦੀ ਮਾਨ ਉਪਾਧੀ ਨਾਲ ਸਨਮਾਨਿਤ ਕੀਤਾ ਸੀ।ਇਸ ਤੋਂ ਇਲਾਵਾ ਸਤੰਬਰ 2010 ਵਿੱਚ ਬ੍ਰਿਟੇਨ ਦੇ ਵੋਲਵਜਰਹੈਮਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੇ ਨਾਲ ਸਰ ਪਾਲ,ਮਕਕਾਨਰਟਨੀ, ਬਿਲ ਕਾਸਬੀਬ ਅਤੇ ਬਾਬ ਡਾਇਲਨ ਨੂੰ ਵੀ ਇਸ ਸਨਮਾਨ ਨਾਲ ਨਵਾਜਿਆ ਗਿਆ।ਦਰਅਸਲ ਗੁਰਦਾਸ ਮਾਨ ਨੇ 1980 ਵਿੱਚ ਸੰਗੀਤ ਸਫ਼ਰ ਦੀ ਸ਼ੁਰੂਆਤ ਕੀਤੀ ਸੀ।ਇਸ ਦੌਰਾਨ ਮਾਨ ਸਾਬ ਦੇ ਪਹਿਲੇ ਗੀਤ ‘ਦਿਲ ਦਾ ਮਾਮਲਾ ਹੈ’ ਨੇ ਇਨ੍ਹਾਂ ਦੀ ਚੜਤ ਕਰਵਾਈ ਸੀ।ਉਸ ਤੋਂ ਬਾਅਦ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਦੇ ਸਭ ਤੋਂ ਮੰਨਪਸੰਦ ਹਨ।ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਗੁਰਦਾਸ ਮਾਨ ਨੇ ਪੰਜਾਬ ਮਿਊਜ਼ਿਕ ਇੰਡਸਟਰੀ ਨੂੰ 300 ਤੋਂ ਵੱਧ ਗੀਤ ਦਿੱਤੇ ਹਨ।ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕਗੁਰਦਾਸ ਮਾਨ ਨੇ ਸੰਗੀਤ ਦੇ ਨਾਲ ਨਾਲ ਅਦਾਕਾਰੀ ‘ਚ ਵੀ ਆਪਣਾ ਜੌਹਰ ਦਿਖਾਇਆ ਹੈ।ਇਨ੍ਹਾਂ ਨੇ ਕਈ ਪੰਜਾਬੀ, ਹਿੰਦੀ ਅਤੇ ਤਮਿਲ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ।ਇਸ ਦੌਰਾਨ ਲੋਕਾਂ ਨੇ ਫਿਲਮ ‘ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ’ ‘ਚ ਇਨ੍ਹਾਂ ਦੀ ਅਦਾਕਾਰੀ ਨੂੰ ਭਰਪੂਰ ਸਰਾਹਿਆ ਹੈ।

LEAVE A REPLY

Please enter your comment!
Please enter your name here