ਆਪਣੇ ਸੁਹਾਗ ਦੀ ਖਾਤਿਰ ਗਾਇਕਾ ਅਮਰ ਨੂਰੀ ਨੇ ਦਿੱਤਾ ਸੀ ਸਭ ਕੁਝ ਛੱਡ

0
48

ਸਾਡੇ ਸਮਾਜ ‘ਚ ਔਰਤ ਨੂੰ ਬਹੁਤ ਹੀ ਆਦਰਯੋਗ ਸਥਾਨ ਹਾਸਿਲ ਹੈ ।ਬੱਚਿਆਂ ਲਈ ਠੰਡੀ ਛਾਂ ਵਾਂਗ, ਧੀ ਦੇ ਰੂਪ ‘ਚ ਜਿੱਥੇ ਉਹ ਆਪਣੇ ਪਿਤਾ ‘ਤੇ ਭਰਾ ਦੀ ਪੱਗ ਦੀ ਲਾਜ ਰੱਖਣ ਵਾਲੀ ,‘ਤੇ ਦੁੱਖ ਵੇਲੇ ਆਪਣੇ ਪਤੀ ‘ਤੇ ਸਭ ਕੁਝ ਵਾਰ ਦੇਂਦੀ ਹੈ। ਜਿਨਾਂ ਨੇ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾਈਆਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੀ ਕੁਝ ਅਜਿਹੀਆਂ ਹੀ ਸ਼ਖਸ਼ੀਅਤਾਂ ਹੋਈਆਂ । ਉਨਾਂ ਵਿੱਚੋਂ ਇੱਕ ਨੇ ਅਮਰ ਨੂਰੀ ਅੱਜ ਅਸੀਂ ਤੁਹਾਨੂੰ ਅਮਰ ਨੂਰੀ ਬਾਰੇ ਦੱਸਾਂਗੇ ਜਿਨਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ 9 ਵਰ੍ਹਿਆਂ ਦੀ ਉਮਰ ‘ਚ ਕਰ ਦਿੱਤੀ ਸੀ।ਮਰ ਨੂਰੀ ਦੇ ਉਸਤਾਦ ਉਨਾਂ ਦੇ ਪਿਤਾ ਹੀ ਸਨ । ਉਨਾਂ ਨੂੰ ਆਪਣੇ ਘਰ ਤੋਂ ਹੀ ਗਾਇਕੀ ਦੀ ਗੁੜਤੀ ਮਿਲੀ ‘ਤੇ ਲਗਾਤਾਰ ਮਿਹਨਤ ‘ਤੇ ਰਿਆਜ਼ ਨਾਲ ਉਨਾਂ ਨੇ ਆਪਣੀ ਅਵਾਜ਼ ‘ਚ ਨਿਖਾਰ ਲਿਆਂਦਾ । ਉਨਾਂ ਨੇ 1981 ‘ਚ ਉਸ ਤੋਂ ਬਾਅਦ ਦੀਦਾਰ ਸਿੰਘ ਸੰਧੂ ਨਾਲ ਆਪਣਾ ਦੋਗਾਣਾ ਗਾਇਆ । ਸਰਦੂਲ ਸਿਕੰਦਰ ਨਾਲ 1986 ‘ਚ ਅਮਰ ਨੂਰੀ ਦੀ ਮੁਲਾਕਾਤ ਹੋਈ ‘ਤੇ ਜਿਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਸਿਕੰਦਰ ਨਾਲ ਗਾਉਣਾ ਸ਼ੁਰੂ ਕੀਤਾ। ਇਨਾਂ ਵੱਲੋਂ ਗਾਏ ਗਾਣੇ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ ਗਏ ‘ਤੇ ਸਰਦੂਲ ਸਿਕੰਦਰ ‘ਤੇ ਅਮਰ ਨੂਰੀ ਦੀ ਜੋੜੀ 90 ਦੇ ਦਹਾਕੇ ‘ਚ ਬਹੁਤ ਮਸ਼ਹੂਰ ਹੋਈ ।ਹਰ ਕੋਈ ਉਨਾਂ ਦੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰਦਾ । ਇੱਕਠੇ ਗਾਉਂਦਿਆਂ ਗਾਉਂਦਿਆਂ ਇਹ ਜੋੜੀ ਕਦੋਂ ਇੱਕ ਦੂਜੇ ਦੇ ਨਜ਼ਦੀਕ ਆ ਗਈ ਦੋਵਾਂ ਨੂੰ ਇਸਦਾ ਅਹਿਸਾਸ ਤੱਕ ਨਹੀਂ ਹੋਇਆ ।ਦੋਵੇਂ ਇੱਕ ਦੂਸਰੇ ਨੂੰ ਚਾਹੁਣ ਲੱਗ ਪਏ ‘ਤੇ ਦੋਨਾਂ ਨੇ ਇਸ ਦੋਸਤੀ ਨੂੰ ਇੱਕ ਪਿਆਰੇ ਜਿਹੇ ਰਿਸ਼ਤੇ ‘ਚ ਬਦਲਣ ਦਾ ਫੈਸਲਾ ਕਰ ਲਿਆ ।ਪਰ ਇਸੇ ਦੋਰਾਨ ਇੱਕ ਵਕਤ ਅਜਿਹਾ ਵੀ ਆਇਆ ਜਦੋਂ ਦੋਨਾਂ ਦੇ ਅੱਲਗ ਅੱਲਗ ਗਾਉਣ ਦੀਆਂ ਖਬਰਾਂ ਵੀ ਆਈਆਂ ,ਸ਼ਾਇਦ ਪਰਿਵਾਰ ਵਾਲੇ ਦੋਨਾਂ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਪਰ ਇਸ ਰਿਸ਼ਤੇ ਨੂੰ ਅੰਜਾਮ ਤੱਕ ਦੋਨਾਂ ਦੇ ਪਿਆਰ ‘ਤੇ ਅਟੁਟ ਵਿਸ਼ਵਾਸ਼ ਨੇ ਪਹੁੰਚਾਇਆ ‘ਤੇ ਆਖਿਰਕਾਰ ਦੋਵੇਂ 1986 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ । ਅਮਰ ਨੂਰੀ ਨੇ ਅਦਾਕਾਰੀ ‘ਚ ਵੀ ਗੀਤਾਂ ਦੇ ਨਾਲ ਨਾਲ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਲਿਆ। ਐਕਟਿੰਗ ‘ਚ ਉਨਾਂ ਨੇ 1988 ‘ਚ ਟੀਵੀ ਸੀਰੀਜ਼ ‘ਏਹੋ ਹਮਾਰਾ ਜੀਵਣਾ’ ਜਿਸਨੂੰ ਗੁਰਬੀਰ ਸਿੰਘ ਗ੍ਰੇਵਾਲ ਨੇ ਡਾਇਰੈਕਸ਼ਨ ਦਿੱਤੀ ,ਦਲੀਪ ਕੌਰ ਟਿਵਾਣਾ ਦੇ ਨਾਵਲ ਤੇ ਅਧਾਰਿਤ ਇਸ ਟੀਵੀ ਸੀਰੀਜ਼ ‘ਚ ਉਨਾਂ ਨੇ ਮੱਹਤਵਪੂਰਨ ਰੋਲ ਨਿਭਾਇਆ । ਇਸ ਤੋਂ ਬਾਅਦ ਉਨਾਂ ਨੇ ਕਈ ਪੰਜਾਬੀ ਫਿਲਮਾਂ ‘ਚ ਮੱਹਤਵਪੂਰਨ ਕਿਰਦਾਰ ਨਿਭਾਏ ।ਭਾਵੇਂ ਉਹ ਫਿਲਮ ‘ਬਦਲਾ ਜੱਟੀ ਦਾ ‘ ਹੋਵੇ ਜਾਂ ‘ਜ਼ੋਰ ਜੱਟ ਦਾ’ ਜਾਂ ਫਿਰ ‘ਜੀ ਆਇਆਂ ਨੂੰ ‘ ਉਨਾਂ ਨੇ ਅਦਾਕਾਰੀ ‘ਚ ਵੀ ਕਾਫੀ ਨਾਮ ਕਮਾਇਆ । ਉਨਾਂ ਨੇ ਕਦੇ ਵੀ ਪਰਿਵਾਰਿਕ ਜ਼ਿੰਮੇਦਾਰੀਆਂ ਤੋਂ ਵੀ ਮੂੰਹ ਨਹੀਂ ਮੋੜਿਆ ਬੇਸ਼ੱਕ ਅਮਰ ਨੂਰੀ ਆਪਣੇ ਕੰਮ ‘ਚ ਰੁੱਝੀ ਸੀ। ਉਨਾਂ ਦੇ ਘਰ ਦੋ ਬੇਟਿਆਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੇ ਜਨਮ ਲਿਆ ।ਜਿਸ ਤੋਂ ਬਾਅਦ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਤੋਂ ਉਨਾਂ ਨੇ ਇੱਕ ਲੰਬੇ ਸਮੇਂ ਤੱਕ ਛੁੱਟੀ ਲੈ ਲਈ। ਬੱਚਿਆਂ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਉਹ ਲੰਬੇ ਸਮੇਂ ਤੱਕ ਬੱਚਿਆਂ ਦੀ ਦੇਖਭਾਲ ‘ਚ ਜੁਟੀ ਰਹੀ ‘ਤੇ ਇੱਕ ਮਾਂ ਦਾ ਫਰਜ਼ ਬਾਖੂਬੀ ਨਿਭਾਇਆ ਅਮਰ ਨੂਰੀ ਇੱਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ । ਜਦੋਂ ਉਨਾਂ ਨੂੰ ਉਨਾਂ ਦੇ ਪਤੀ ‘ਤੇ ਗਾਇਕ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਦਾ ਪਤਾ ਲੱਗਿਆ ਤਾਂ ਅਮਰ ਨੂਰੀ ਨੇ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ ।17 ਮਾਰਚ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਨੇ ਸਰਦੂਲ ਸਿਕੰਦਰ ਦੀ ਕਿਡਨੀ ਟਰਾਂਸਪਲਾਂਟ ਕੀਤੀ । ਅੱਜ ਸਰਦੂਲ ਸਿਕੰਦਰ ਪੂਰੀ ਤਰਾਂ ਤੰਦਰੁਸਤ ਸਰਦੂਲ ਸਿਕੰਦਰ ਦੇ ਸਰੋਤਿਆਂ ਦੀਆਂ ਦੁਆਵਾਂ ‘ਤੇ ਉਨਾਂ ਦੀ ਪਤਨੀ ‘ਤੇ ਗਾਇਕਾ ਅਮਰ ਨੂਰੀ ਵੱਲੋਂ ਆਪਣੇ ਪਤੀ ਲਈ ਨਿਭਾਏ ਗਏ ਫਰਜ਼ ਸਦਕਾ ਹਨ ।ਅਮਰ ਨੂਰੀ ਨਾ ਸਿਰਫ ਆਪਣੇ ਪ੍ਰੋਫੈਸ਼ਨ ਪ੍ਰਤੀ ਸਮਰਪਿਤ ਰਹੀ ਬਲਕਿ ਪਰਿਵਾਰ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਉਨਾਂ ਨੇ ਬਾਖੂਬੀ ਨਿਭਾਇਆ ।

LEAVE A REPLY

Please enter your comment!
Please enter your name here