ਵੱਡੀ ਖ਼ਬਰ ਕੁੰਭ ਮੇਲੇ ‘ਚ ਟੌਇਲਟ ਸੀਟ ‘ਤੇ ਬਿਠਾ ਕੇ ਮਿਲਦਾ ਚਾਹ-ਨਾਸ਼ਤਾ, ਦੇਖੋ ਵੀਡੀਓ..!

0
38

ਉੱਤਰ ਪ੍ਰਦੇਸ਼ ਦੇ ਪ੍ਰਇਆਗਰਾਜ ‘ਚ ਕੁੰਭ ਦੇ ਮੇਲੇ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। 15 ਜਨਵਰੀ ਤੋਂ ਸ਼ੁਰੂ ਇਹ ਮੇਲਾ ਚਾਰ ਮਾਰਚ ਤਕ ਚਲੇਗਾ। ਉਂਝ ਇਹ ਮੇਲਾ ਕਈ ਕਾਰਨਾਂ ਕਰਕੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿੱਥੇ ਇੱਕ ਪਾਸੇ ਵੱਖਰੇ ਰੰਗ-ਰੂਪ ਦੇ ਨਾਗਾ ਸਾਧੂ ਲੋਕਾਂ ਦੀ ਖਿੱਚ ਦਾ ਕਾਰਨ ਹਨ ਉੱਧਰ ਤਿਆਰੀਆਂ ਵੀ ਖਾਸ ਹੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਮੇਲੇ ‘ਚ ਕਾਫੀ ਲੋਕਾਂ ਦਾ ਇਕੱਠ ਹੁੰਦਾ ਹੈ ਇਸ ਲਈ ਯੂਐਨ ਦੀ ਸੰਸਧਾ ਯੂਨੇਸਕੋ ਨੇ ਇਸ ਨੂੰ ਵਰਲਡ ਹੈਰੀਟੇਜ ‘ਚ ਸ਼ਾਮਲ ਕੀਤਾ ਹੈ। ਕੁੰਭ ਮੇਲੇ ‘ਚ ਇਸ ਸਾਲ ਜੋ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉਹ ਹੈ ਟਾਈਲਟ ਕੈਫੇਟੈਰੀਆ। ਜੀ ਹਾਂ, ਟਾਈਲਟ ਕੈਫੇ, ਜਿਸ ਦਾ ਡਿਜ਼ਾਇਨ ਬੇਹੱਦ ਖ਼ਾਸ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਸ ਕੈਫੇ ਦੀਆਂ ਕੁਰਸੀਆਂ ਦੀ ਸ਼ਕਲ ਟਾਈਲਟ ਸੀਟ ਵਰਗੀ ਹੈ, ਜਿਸ ਨਾਲ ਦੇਸ਼ ‘ਚ ਸਵੱਛਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੈਫੇ ਦੇ ਅੰਦਰ ਜਾਗਰੂਕਤਾ ਫੈਲਾਉਣ ਦਾ ਮੈਸੇਜ ਵੀ ਲਿਖਿਆ ਹੈ। ਅਸਲ ‘ਚ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਯੋਗੀ ਸਰਕਾਰ ਨੇ ਸਵਾਈ ਦਾ ਸੁਨੇਹਾ ਦਿੰਦੇ ਹੋਏ ਕੁੰਭ ਮੇਲੇ ਦਾ ਇੰਤਜ਼ਾਮ ਕੀਤਾ ਹੈ। ਕੁੰਭ ਦੇ ਮੇਲੇ ‘ਚ 1.2 ਲੱਖ ਟਾਈਲਟ ਬਣਾਏ ਗਏ ਹਨ। ਕੁੰਭ ਮੇਲਾ 3200 ਹੈਕਟੇਅਰ ‘ਚ ਫੈਲਿਆ ਹੈ ਜਿਸ ‘ਚ ਨੌਂ ਜੋਨ, 16 ਜ਼ਿਲ੍ਹੇ ਅਤੇ 40 ਥਾਣੇ ਜੁੜੇ ਹਨ। ਇਸ ਦੇ ਇੰਤਜ਼ਾਮ ਲਈ ਸੂਬਾ ਸਕਾਰ ਨੇ ਕਰੀਬ 4300 ਕਰੋੜ ਦਾ ਬਜਟ ਖ਼ਰਚ ਕੀਤਾ ਹੈ।

LEAVE A REPLY

Please enter your comment!
Please enter your name here