ਆਹ ਵੇਖੋ ਛੱਤਬੀੜ ਚਿੜੀਆਘਰ ’ਚ ਸ਼ੇਰ ਤੇ ਸ਼ੇਰਨੀ ਨੇ ਇਸ ਤਰਾਂ ਮਾਰਿਆ ਨੌਜਵਾਨ ਕਿ…… !

0
70

ਪੰਜਾਬ ਦੇ ਛੱਤਬੀੜ ਚਿੜੀਆਘਰ ਵਿੱਚ ਇੱਕ ਸ਼ੇਰ ਤੇ ਸ਼ੇਰਨੀ ਨੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਸ ਬਾਰੇ ਵੀ ਪਤਾ ਨਹੀਂ ਲੱਗਾ ਕਿ ਆਖ਼ਰ ਨੌਜਵਾਨ ਲਾਇਨ ਸਫਾਰੀ ਵਾਲੇ ਇਲਾਕੇ ਵਿੱਚ ਕੀ ਕਰ ਰਿਹਾ ਸੀ ਤੇ ਉਹ ਉੱਥੇ ਦਾਖ਼ਲ ਕਿਵੇਂ ਹੋਇਆ? ਨੌਜਵਾਨ ਨੂੰ ਨੋਚਣ ਵਾਲੇ ਸ਼ੇਰ ਦਾ ਨਾਂ ਯੁਵਰਾਜ ਤੇ ਸ਼ੇਰਨੀ ਦਾ ਨਾਂ ਸ਼ਿਲਪਾ ਹੈ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ ‘ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ ‘ਤੇ ਸ਼ੇਰ ਨੇ ਹਮਲਾ ਕਰ ਦਿੱਤਾ। ਸ਼ੇਰ ਵਿਅਕਤੀ ਨੂੰ ਅੰਦਰ ਘਸੀਟ ਕੇ ਲੈ ਗਿਆ। ਅੱਜ ਬੱਸ ਵਿੱਚ ਲਾਇਨ ਸਫਾਰੀ ਘੁੰਮ ਰਹੇ ਸੈਲਾਨੀਆਂ ਨੇ ਜਦੋਂ ਜ਼ਖ਼ਮੀ ਨੌਜਵਾਨ ਵੇਖਿਆ ਤਾਂ ਉਨ੍ਹਾਂ ਤੁਰੰਤ ਚਿੜੀਆਘਰ ਦੇ ਸਟਾਫ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਗੰਭੀਰ ਹਾਲਤ ‘ਚ ਸੈਲਾਨੀ ਨੂੰ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ਲੈ ਕੇ ਗਏ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਤੋਂ ਬਾਅਦ ਵਣ ਵਿਭਾਗ ਦੇ ਕਰਮਚਾਰੀਆਂ ਨੇ ਤੁਰੰਤ ਸ਼ੇਰ ਨੂੰ ਪਿੰਜਰੇ ‘ਚ ਬੰਦ ਕਰ ਦਿੱਤਾ। ਉਕਤ ਸਫ਼ਾਰੀ ‘ਚ ਕੁੱਲ 4 ਸ਼ੇਰ ਹਨ। ਫਿਲਹਾਲ ਜ਼ੂ ਸਟਾਫ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਨੌਜਵਾਨ ਸ਼ੇਰਾਂ ਦੇ ਵਾੜੇ ਵਿੱਚ ਦਾਖ਼ਲ ਕਿਵੇਂ ਹੋਇਆ? ਚਿੜੀਆਘਰ ਦੀ ਲਾਇਨ ਸਫਾਰੀ ਵਿੱਚ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ।

LEAVE A REPLY

Please enter your comment!
Please enter your name here