ਅੱਜ ਦੁਪਹਿਰੇ ਭਗਵੰਤ ਮਾਨ ਨੇ ਕਰੱਤਾ ਵੱਡਾ ਐਲਾਨ ਸੁਣਕੇ ਮਾਂ ਦੀਆਂ ਅੱਖਾਂ ਚ ਆਏ ਹੰਝੂ ਦੇਖੋ

0
45

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਦੀ ਸ਼ੁਰੂਆਤ ਵਜੋਂ ਰੱਖੀ ਰੈਲੀ ਵਿੱਚ ਵੱਡੇ ਐਲਾਨ ਹੋ ਰਹੇ ਹਨ। ਜਿੱਥੇ ਇੱਕ ਪਾਸੇ ਪਾਰਟੀ ਨੇ ਚੰਡੀਗੜ ਤੋਂ ਆਪਣੇ ਲੋਕ ਸਭਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ, ਉੱਥੇ ਹੀ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਬਰਨਾਲਾ ਰੈਲੀ ‘ਚ ਆਪਣੀ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਵਾਅਦਾ ਕੀਤਾ। ਮਾਨ ਨੇ ਕਿਹਾ ਕਿ ਉਨ੍ਹਾਂ ਇਸ ਵਾਰ ਨਵੇਂ ਸਾਲ ‘ਤੇ ਅਹਿਦ ਲਿਆ ਕਿ ਜਿੱਥੇ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਛੱਡੀਆਂ, ਉੱਥੇ ਸ਼ਰਾਬ ਨੂੰ ਵੀ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਲਏ ਇਸ ਰੈਜ਼ੋਲਿਊਸ਼ਨ ਨੂੰ ਉਹ ਪੂਰੀ ਜ਼ਿੰਦਗੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਗੁੁਰਦੁਆਰਾ ਮਸਤੁਆਣਾ ਸਾਹਿਬ ਜਾ ਕੇ ਅਰਦਾਸ ਕਰਨਗੇ ਕਿ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਉਣਗੇ। ਇਸ ਐਲਾਨ ਨਾਲ ਮਾਨ ਦੇ ਮਾਤਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਜ਼ਿਕਰਯੋਗ ਹੈ ਕਿ ਸ਼ਰਾਬ ਕਾਰਨ ਭਗਵੰਤ ਮਾਨ ਨੇ ਕਾਫੀ ਵਿਵਾਦ ਵੀ ਖੱਟੇ ਹਨ। ਸੰਸਦ ਤੋਂ ਲੈਕੇ ਬਰਗਾੜੀ ਮੋਰਚੇ ‘ਤੇ ਮਾਨ ਉੱਪਰ ਸ਼ਰਾਬ ਪੀਕੇ ਜਾਣ ਦੇ ਇਲਜ਼ਾਮ ਲੱਗੇ ਸਨ, ਜਿਨ੍ਹਾਂ ਦੇ ਵੀਡੀਓ ਵੀ ਵਾਇਰਲ ਹੋਏ ਸੀ। ਪਰ ਹੁਣ ਭਗਵੰਤ ਮਾਨ ਬੀਬੇ ਬਣ ਕੇ ਦਿਖਾਉਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਮੇਰਾ ਦਿਲ ਜਿੱਤ ਲਿਆ ਭਗਵੰਤ ਮਾਨ ਨੇ ਅੱਜ ! ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਨੇ ਵੀ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ਨੂੰ ਆੜੇ ਹੱਥੀਂ ਲਿਆ। ਅਕਾਲੀ ਦਲ ਦੇ ਬੁਲਾਰੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਭਗਵੰਤ ਮਾਨ ਕਦੀ ਸ਼ਰਾਬ ਨਹੀਂ ਛੱਡ ਸਕਦੇ। ਉਨ੍ਹਾਂ ਕਿਹਾ ਕਿ ਮਾਨ ਨੇ ਮੰਨਿਆ ਸੀ ਕਿ ਉਹ ਸ਼ਰਾਬ ਪੀਂਦੇ ਸਨ। ਇਸ ਤੋਂ ਪਹਿਲਾਂ ਉਹ ਲਗਾਤਾਰ ਝੂਠ ਬੋਲਦੇ ਰਹੇ ਕਿ ਉਹ ਸ਼ਰਾਬ ਨਹੀਂ ਪੀਂਦੇ। ਵਲਟੋਹਾ ਨੇ ਕਿਹਾ ਕਿ ਮਾਨ ਨੇ ਸ਼ਰਾਬ ਦੀ ਵਜ੍ਹਾ ਨਾਲ ਆਪਣਾ ਪਰਿਵਾਰ ਉਜਾੜ ਲਿਆ ਅਤੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ।

LEAVE A REPLY

Please enter your comment!
Please enter your name here