ਆਹ ਵੇਖੋ ਗੁਰੂ ਘਰ ਵਿਚ ਬਣਾਈ ਇੱਕ ਹੋਰ ਕੁੜੀ ਨੇ ਟਿਕ ਟੋਕ ਲਈ ਵੀਡੀਓ ਗੁਰੂ ਘਰਾਂ ਨੂੰ ਬਖਸ਼ ਦਿਉ

0
38

ਅਜੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਤੇ ਲਾਈ ਪਾਬੰਦੀ ਦੀਆਂ ਖਬਰਾਂ ਚਲ ਹੀ ਰਹੀਆਂ ਹਨ ਤੇ ਸ੍ਹਾਮਣੇ ਆਈਆਂ ਹਨ ਇਹ 2 ਵੀਡੀਓ। ਇਹ ਵੀਡੀਓ ਇੱਕੋ ਕੁੜੀ ਦੀਆਂ ਨੇ ਤੇ ਇਹ ਕੁੜੀ TikTok ਉੱਤੇ ਗੀਤ ਲਾ ਕੇ ਇਹ ਵੀਡੀਓ ਬਣਾ ਰਹੀ ਹੈ। ਅਜਾਦੀ ਦੀ ਜੇ ਗੱਲ ਹੈ ਤਾਂ ਹਰ ਕੋਈ ਅਜਾਦ ਹੈ। ਤੁਸੀਂ ਜੋ ਵੀ ਕਰਨਾ ਏ ਕਰੋ ਪਰ ਮਿੰਨਤ ਆ ਗੁਰੂ ਘਰਾਂ ਨੂੰ ਬਖਸ਼ ਦਿਉ। ਜਿਸ ਗੁਰੂ ਘਰ ਦੀਪਵਿਤਰਤਾ ਤੇ ਮਰਿਯਾਦਾ ਕਾਇਮ ਰੱਖਣ ਲਈ ਇੱਟਾਂ ਨਾਲੋਂ ਵੱਧ ਸਿਰ ਲੱਗੇ ਹੋਣ ਉਸ ਥਾਂ ਆਹ ਸਿਆਪੇ ਕਰਨ ਲੱਗੇ ਸ਼ਰਮ ਕਰਿਆ ਕਰੋ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਫੋਟੋਆਂ ਤੇ ਵੀਡੀਉ ਬਣਾਉਣ ਦੀ ਪਾਬੰਦੀ ਨੂੰ ਮੁਕੰਮਲ ਤੌਰ ਤੇ ਸਖਤੀ ਨਾਲ ਲਾਗੂ ਕਰੇ। ਚਾਹੇ ਕੁੜੀ ਆ ਚਾਹੇ ਕੋਈ ਮੁੰਡਾ,ਐਹੋ ਜਾ ਕੁੱਤਖਾਨਾ ਕਰਨ ਵਾਲਿਆਂ ਤੇ ਮੱਸੇ ਰੰਘੜ ਚ ਫਰਕ ਕੀ ਰਹਿ ਗਿਆ ਭਲਾਂ ??ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਕਿ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਫੋਟੋਗ੍ਰਾਫੀ ਨਹੀਂ ਕਰ ਸਕਣਗੇ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਬੋਰਡ ਲਗਾ ਦਿੱਤੇ ਹਨ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾ ਹੈ। ਕਮੇਟੀ ਵੱਲੋਂ ਤਿੰਨਾਂ ਭਾਸ਼ਾਵਾਂ ‘ਚ ਇਹ ਬੋਰਡ ਲਗਾਏ ਗਏ ਹਨ।ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਤੇ ਜ਼ਿਆਦਾਤਰ ਉਹਨਾਂ ਦਾ ਧਿਆਨ ਫੋਟੋਗ੍ਰਾਫ਼ੀ ਕਰਨ ‘ਚ ਹੀ ਹੁੰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਸੰਗਤਾਂ ਵਲੋਂ ਪਰਿਕਰਮਾ ‘ਚ ਕੀਤੀ ਜਾਣ ਵਾਲੀ ਫੋਟੋਗ੍ਰਾਫੀ ਦੂਸਰਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਜੀ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ।ਲੰਮੇ ਸਮੇਂ ਤੋਂ ਇਹ ਚੀਜ਼ ਚਰਚਾ ਦਾ ਵਿਸ਼ਾ ਬਣੀ ਹੋਈ ਸੀ,ਜਿਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ ਹੈ।ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ ਹਾਲਾਂਕਿ ਇਸ ਮਾਮਲੇ ‘ਤੇ ਸੰਗਤ ਨੇ ਰਲੀ-ਮਿਲੀ ਪ੍ਰਤੀਕਿਰਿਆ ਜ਼ਰੂਰ ਦਿਖਾਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਬਿਲਕੁੱਲ ਸਹੀ ਹੈ ਤੇ ਇਸ ਲਈ ਬਕਾਇਦਾ ਸੰਗਤ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ। ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦੂਰ-ਦੁਰਾਡੇ ਤੋਂ ਆਉਂਦੇ ਹਨ। ਅਜਿਹਾ ਮੌਕਾ ਜ਼ਿੰਦਗੀ ਵਿੱਚ ਕੁਝ ਲੋਕਾਂ ਨੂੰ ਕਦੇ-ਕਦੇ ਨਸੀਬ ਹੁੰਦਾ ਹੈ। ਹਰ ਕੋਈ ਇਸ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨਾ ਚਾਹੁੰਦਾ ਹੈ ਕਿਉਂਕਿ ਇਹ ਯਾਦਗਾਰੀ ਪਲ ਹੁੰਦੇ ਹਨ।

LEAVE A REPLY

Please enter your comment!
Please enter your name here