ਦੁੱਖਭਰੀ ਖ਼ਬਰ : ਅਮਰੀਕਾ ਵਿੱਚ ਗੋਰੇ ਨੇ ਸਿੱਖ ਵੀਰ ਦੀ ਕੀਤੀ ਬੁਰੇ ਤਰੀਕੇ ਨਾਲ ਕੁੱਟਮਾਰ ਤੇ ਦਾਹੜੀ…!! (ਫੋਟੋਆਂ ਵਾਇਰਲ)

0
56

ਇਸ ਵੇਲੇ ਇੱਕ ਵੱਡੀ ਖ਼ਬਰ ਸੱਤ ਸਮੁੰਦਰੋਂ ਪਾਰ ਅਮਰੀਕਾ ਤੋਂ ਆ ਰਹੀ ਹੈ। ਜਿਸ ਦੇ ਤਹਿਤ ਇੱਕ ਸਿੱਖ ਵਿਅਕਤੀ ਨਾਲ ਕੁੱਟ-ਮਾਰ ਕਰਨ ਤੋਂ ਇਲਾਵਾ ਉਸ ਨੂੰ ਜਲੀਲ ਵੀ ਕੀਤਾ ਗਿਆ। ਉਕਤ ਕਥਿਤ ਦੋਸ਼ੀ ਇੱਕ ਗੋਰਾ ਹੈ ਜਿਸ ਨੂੰ ਇਸ ਸਿੱਖ ਵੀਰ ਨੇ ਰੋਲਿੰਗ ਪੇਪਰ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਉਸ ਕੋਲ ਕੋਈ ਪਹਿਚਾਣ ਪੱਤਰ ਨਹੀਂ ਸੀ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ’ਚ ਨਸਲੀ ਹਮਲੇ ਦੇ ਤਾਜ਼ੇ ਮਾਮਲੇ ਵਿਚ ਸਟੋਰ ’ਚ ਗੋਰੇ ਵਿਅਕਤੀ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਓਰੇਗਨ ਸੂਬੇ ਦੇ ਸਟੋਰ ’ਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੂੰ 24 ਵਰ੍ਹਿਆਂ ਦੇ ਐਂਡਰਿਊ ਰੈਮਜ਼ੀ ਨੇ ਸੋਮਵਾਰ ਨੂੰ ਢਾਹ ਕੇ ਕੁੱਟਿਆ ਅਤੇ ਉਸ ਦੀ ਦਾੜ੍ਹੀ ਦੇ ਵਾਲ ਖਿੱਚੇ। ਪੁਲੀਸ ਮੁਤਾਬਕ ਉਸ ਦੇ ਖ਼ੂਨ ਨਿਕਲ ਰਿਹਾ ਸੀ ਅਤੇ ਰੈਮਜ਼ੀ ਨੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਫੌਕਸ 12 ਟੀਵੀ ਨੇ ਕਿਹਾ ਕਿ ਰੈਮਜ਼ੀ ਨੇ ਡੋਡ ਦੇ ਧਰਮ ਸਬੰਧੀ ਧਾਰਨਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ। ਵਿਧਾਨਕ ਨੀਤੀ ਸਲਾਹਕਾਰ ਜਸਟਿਨ ਬ੍ਰੇਖਟ ਨੇ ਕਿਹਾ ਕਿ ਰੈਮਜ਼ੀ ਸਿਗਰਟਾਂ ਲਈ ਰੋਲਿੰਗ ਪੇਪਰ ਚਾਹੁੰਦਾ ਸੀ ਪਰ ਉਸ ਕੋਲ ਸ਼ਨਾਖ਼ਤੀ ਪੱਤਰ ਨਾ ਹੋਣ ਕਰਕੇ ਡੋਡ ਨੇ ਉਸ ਨੂੰ ਇਹ ਨਹੀਂ ਦਿੱਤੇ। ਡੋਡ ਨੇ ਜਦੋਂ ਰੈਮਜ਼ੀ ਨੂੰ ਮੌਕੇ ਤੋਂ ਜਾਣ ਲਈ ਕਿਹਾ ਤਾਂ ਉਸ ਨੇ ਡੋਡ ਨੂੰ ਦਾੜ੍ਹੀ ਤੋਂ ਖਿੱਚ ਕੇ ਢਾਹ ਲਿਆ ਅਤੇ ਲੱਤਾਂ ਨਾਲ ਕੁੱਟਿਆ ਤੇ ਚਿਹਰੇ ’ਤੇ ਘਸੁੰਨ ਮਾਰੇ। ਰਿਪੋਰਟ ਮੁਤਾਬਕ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਰੈਮਜ਼ੀ ਨੂੰ ਫੜ ਲਿਆ ਗਿਆ ਸੀ। ਉਸ ’ਤੇ ਚੌਥੀ ਡਿਗਰੀ ਦੇ ਹਮਲੇ, ਹੰਗਾਮਾ ਹਮਲਾਵਰ ਨੌਜਵਾਨ ਐਂਡਰਿਊ ਰੈਮਜ਼ੀ : ਕਰਨ ਅਤੇ ਅਪਰਾਧਿਕ ਜ਼ੁਲਮ ਕਰਨ ਦੇ ਦੋਸ਼ ਲੱਗੇ ਹਨ। ਐਫਬੀਆਈ ਮੁਤਾਬਕ ਓਰੇਗਨ ’ਚ 2016 ਤੋਂ 2017 ਵਿਚਕਾਰ ਨਫ਼ਰਤੀ ਜੁਰਮ ਦੇ 40 ਫ਼ੀਸਦੀ ਮਾਮਲੇ ਵਧੇ ਹਨ। ਏਥੇ ਇਹ ਵੀ ਦੱਸਣਯੋਗ ਹੈ ਕਿ ਇਸ ਤਰਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਾਫੀ ਵਾਰ ਵਾਪਰ ਚੁੱਕੀਆਂ ਹਨ। ਜਿਸ ਕਰਕੇ ਪਰਵਾਸੀ ਭਰਾਵਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ।

LEAVE A REPLY

Please enter your comment!
Please enter your name here