ਵੱਡੀ ਖ਼ਬਰ : ਅਤਿਵਾਦੀ ਫੰਡਿੰਗ ਦੇ ਮਾਮਲੇ ਵਿੱਚ ਤਲਜੀਤ ਸਿੰਘ ਇਸ ਤਰ੍ਹਾਂ ਜੇਲ੍ਹ ਵਿੱਚੋਂ ਆਇਆ ਬਾਹਰ…..!!

0
32

ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨਾਲ ਗ੍ਰਿਫ਼ਤਾਰ ਕੀਤਾ ਤਲਜੀਤ ਸਿੰਘ ਨਾਮ ਦਾ ਨੌਜਵਾਨ ਅਤਿਵਾਦੀ ਫੰਡਿੰਗ ਅਤੇ ਹਥਿਆਰ ਸਪਲਾਈ ਕਰਨ ਦੇ ਕੇਸ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਰਾਤ ਸੰਗਰੂਰ ਦੀ ਜੇਲ੍ਹ ’ਚੋਂ ਰਿਹਾਅ ਹੋ ਗਿਆ। ਇਸ ਮਾਮਲੇ ਦੀ ਜਾਂਚ ਵਿਚ ਜੁਟੀਆਂ ਏਜੰਸੀਆਂ ਆਖ਼ਰੀ ਪਲ ਤੱਕ ਤਲਜੀਤ ਸਿੰਘ ਦੀ ਜੇਲ੍ਹ ’ਚੋਂ ਰਿਹਾਈ ਰੋਕਣ ਲਈ ਚਾਰਾਜੋਈ ਕਰਦੀਆਂ ਰਹੀਆਂ, ਪਰ ਅਦਾਲਤ ਦੇ ਸਪੱਸ਼ਟ ਹੁਕਮ ਹੋਣ ਕਾਰਨ ਤਲਜੀਤ ਸਿੰਘ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਤਲਜੀਤ ਸਿੰਘ ਜੰਮੂ ਕਸ਼ਮੀਰ ਦਾ ਵਸਨੀਕ ਹੈ ਅਤੇ ਉਸ ਨੂੰ ਸਪੈਸ਼ਲ ਅਪਰੇਸ਼ਨ ਸੈੱਲ ਨੇ 30 ਨਵੰਬਰ 2017 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਤਲਜੀਤ ਸਿੰਘ ਦਸ ਸਾਲ ਬਾਅਦ ਇੰਗਲੈਂਡ ਤੋਂ ਭਾਰਤ ਆ ਰਿਹਾ ਸੀ ਅਤੇ ਉਸ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਲਜੀਤ ਸਿੰਘ ਨੇ ਆਪਣੀ ਜ਼ਮਾਨਤ ਵਜੋਂ ਇਕ ਲੱਖ ਰੁਪਏ ਨਗ਼ਦ ਅਦਾਲਤ ਵਿਚ ਜਮ੍ਹਾਂ ਕਰਵਾਏ ਹਨ। ਤੈਅ ਸਮੇਂ ਵਿਚ ਜਾਂਚ ਪੂਰੀ ਨਾ ਹੋਣ ਕਾਰਨ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟ੍ਰੇਟ ਚੇਤਨ ਸ਼ਰਮਾ ਨੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਇਕ ਲੱਖ ਦੀ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਤਲਜੀਤ ਸਿੰਘ ਖ਼ਿਲਾਫ਼ ਅੱਧੀ ਦਰਜਨ ਹੋਰ ਵੀ ਮੁਕੱਦਮੇ ਦਰਜ ਹੋਏ ਹਨ ਤੇ ਉਸ ਨੂੰ ਸਾਰੇ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੈ, ਹਾਲਾਂਕਿ ਉਸ ਨਾਲ ਗ੍ਰਿਫ਼ਤਾਰ ਕੀਤੇ ਜੱਗੀ ਜੌਹਲ ਨੂੰ ਕੁਝ ਮੁਕੱਦਮਿਆਂ ਵਿਚ ਜ਼ਮਾਨਤ ਮਿਲਣੀ ਅਜੇ ਬਾਕੀ ਹੈ। ਜਾਂਚ ਏਜੰਸੀਆਂ ਦੀ ਬੇਨਤੀ ’ਤੇ ਭਾਰਤ ਸਰਕਾਰ ਨੇ ਤਲਜੀਤ ਸਿੰਘ ਦਾ ਪਾਸਪੋਰਟ ਸਸਪੈਂਡ ਕਰ ਦਿੱਤਾ ਹੈ ਤੇ ਉਹ ਸਾਰੇ ਮੁਕੱਦਮਿਆਂ ਦੇ ਨਿਪਟਾਰੇ ਤੱਕ ਵਿਦੇਸ਼ ਨਹੀਂ ਜਾ ਸਕੇਗਾ।

LEAVE A REPLY

Please enter your comment!
Please enter your name here