ਰਾਮ ਰਹੀਮ ਨੂੰ ਸਜਾ ਸੁਣਾਉਣ ਵਾਲੇ ਜੱਜ ਸਾਹਿਬ ਲਈ ਆਇਆ ਇਹ ਤੋਹਫ਼ਾ ਦੇਖੋ ਵੀਡੀਓ ..

0
39

ਬੀਤੇ ਦਿਨੀਂ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਕੇ ਕੇ ਉਮਰ ਭਰ ਲਈ ਸਲਾਖ਼ਾਂ ਪਿੱਛੇ ਸੁੱਟਣ ਵਾਲੇ ਸੱਚੇ ਅਤੇ ਬਹਾਦਰ ਜੱਜ ਜਗਦੀਪ ਸਿੰਘ ਨੂੰ ਪੇਪਰ ਆਰਟਿਸਟ ਵੱਲੋਂ ਦਿਲ ਖੋਲ ਕੇ ਸਲਾਮ ਕਰਦਿਆਂ ਇਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ । ਦੱਸ ਦਈਏ ਕਿ ਸ: ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਬਨਾਏ ਗਏ ਅਨੇਕਾਂ ਵਿਸ਼ਵ ਪ੍ਰਸਿੱਧ ਮਾਡਲਾਂ ਕਰਕੇ 16 ਵਰਲਡ ਅਤੇ 7 ਨੈਸ਼ਨਲ ਰੀਕਾਰਡ ਮਿਲ ਚੁੱਕੇ ਹਨ ਜਿੰਨਾ ਵਿੱਚੋਂ ਸ੍ਰੇਸ਼ਠ ਇਕ ਵਰਲਡ ਰਿਕਾਰਡ ਅਤੇ ਇਕ ਨੈਸ਼ਨਲ ਰਿਕਾਰਡ ਮਾਨਯੋਗ ਜੱਜ ਸ:ਜਗਦੀਪ ਸਿੰਘ ਨੂੰ ਭੇਟ ਕਰਣ ਦਾ ਵੱਡਾ ਫੈਸਲਾ ਲਿਆ ਗਿਆ ਹੈ। ਗੁਰਪ੍ਰੀਤ ਸਿੰਘ ਜੀ ਨੇ ਦਸਿਆਂ ਕਿ ਜਿਸ ਤਰਾਂ ਗੁਰਮੀਤ ਰਾਮ ਰਹੀਮ ਨੇ ਅਨੇਕਾਂ ਬਚੀਆਂ ਦਾ ਆਪਣੇ ਡੇਰੇ ਵਿੱਚ ਸ਼ੌਸ਼ਣ ਕੀਤਾ ਅਤੇ ਬੇਗੁਣਾ ਪਤਿਰਕਾਰ ਦਾ ਕਤਲ ਕਰਾਇਆ
ਅਤੇ ਕਰੋੜਾਂ ਲੌਕਾ ਨੂੰ ਗੁੰਮਰਾਹ ਕਰਕੇ ਆਪਣੇ ਜਾਲ ਵਿੱਚ ਫੱਸਾ ਰਖਿਆ ਸੀ। ਇਹੋ ਜਿਹੇ ਝੁਿਠਆ ਬਾਬਿਆਂ ਨੂੰ ਸਲਾਖ਼ਾਂ ਪਿੱਛੇ ਭੇਜਣ ਵਾਲੇ । ਸੱਚੇ ਅਤੇ ਬਹਾਦਰ ਜੱਜ ਨੂੰ ਇਸ ਤਰਾਂ ਦਾ ਵੱਡਾ ਮਾਣ ਸਤਿਕਾਰ ਦੇਣਾ ਬਣਦਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਇਸ ਤਰਾਂ ਦੇ ਬਾਬਿਆਂ ਕੌਲੋ ਦੂਰ ਹੀ ਰਹਿਣਾ ਚਾਹੀਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਸੀਬੀਆਈ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਰਾਮ ਰਹੀਮ ਨੂੰ 50,000 ਰੁਪਏ ਤੇ ਬਾਕੀ ਤਿੰਨਾਂ ਨੂੰ ਆਰਮਜ਼ ਐਕਟ ਤਹਿਤ ਪੰਜ-ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਹੁਕਮ ਦਿੱਤੇ ਹਨ ਕਿ ਬਲਾਤਕਾਰ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਰਾਮ ਰਹੀਮ ਦੀ ਪੱਤਰਕਾਰ ਕਤਲ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ ਅਤੇ ਉਹ ਵੀ ਤਾ-ਉਮਰ। ਇਸ ਤੋਂ ਸਾਫ ਹੈ ਕਿ ਰਾਮ ਰਹੀਮ ਉਮਰ ਭਰ ਜੇਲ੍ਹ ਦੇ ਬਾਹਰ ਆਉਣਾ ਤਕਰੀਬਨ ਨਾਮੁਮਕਿਨ ਹੈ। ਜੱਜ ਵੱਲੋਂ ਸਜ਼ਾ ਸੁਣਾਉਣ ਸਮੇਂ ਅਦਾਲਤ ਵਿੱਚ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਤੇ ਪੁੱਤਰੀ ਸ਼੍ਰੇਅਸੀ ਵੀ ਮੌਜੂਦ ਸੀ। ਇਨ੍ਹਾਂ ਦੇ ਨਾਲ ਕੇਸ ਦੇ ਅਹਿਮ ਗਵਾਹ ਤੇ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਵੀ ਮੌਜੂਦ ਸੀ।ਰਾਮ ਰਹੀਮ ਸਮੇਤ ਚਾਰ ਦੋਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਏ ਸਨ।ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ ਜੀ ਇਸ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

LEAVE A REPLY

Please enter your comment!
Please enter your name here