ਆਹ ਵੇਖੋ ਨੌਜਵਾਨ ਨੇ ਗੁਪਤ ਅੰਗ ਵਿੱਚ ਲਾਇਆ ਨਸ਼ੇ ਦਾ ਟੀਕਾ, ਤੇ ਹੋਈ ਭਿਆਨਕ ਮੌਤ….!!

0
44

ਇਸ ਵੇਲੇ ਇੱਕ ਵੱਡੀ ਖੌਫਨਾਕ ਖ਼ਬਰ ਪੰਜਾਬ ਦੇ ਮਾਝੇ ਖੇਤਰ ਤੋਂ ਆ ਰਹੀ ਹੈ। ਜਿੱਥੇ ਇੱਕ ਨੌਜਵਾਨ ਦੀ ਨਸ਼ਾ ਕਰਨ ਕਰਕੇ ਮੌਤ ਹੋ ਗਈ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਜੰਡਿਆਲਾ ਤੋਂ ਥੋੜੀ ਦੂਰ ਪਿੰਡ ਮਲਕਪੁਰ ਦੇ ਨੌਜਵਾਨ ਕੁਲਦੀਪ ਸਿੰਘ (27) ਦੀ ਵੱਧ ਨਸ਼ਾ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਖੇਤਾਂ ਵਿੱਚ ਗਿਆ ਸੀ, ਜਿੱਥੋਂ ਮਗਰੋਂ ਉਹਦੀ ਲਾਸ਼ ਬਰਾਮਦ ਹੋਈ। ਉਸ ਦੇ ਗੁਪਤ ਅੰਗ ਵਿੱਚ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ। ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਨਸ਼ਾ ਤਸਕਰ ਸੰਦੀਪ ਸਿੰਘ ਉਰਫ ਗਾਜਾ ਵਾਸੀ ਪਿੰਡ ਵਡਾਲਾ ਜੌਹਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

FILE PHOTO

ਨਸ਼ਾ ਸਪਲਾਇਰ ਦੀ ਨਿਸ਼ਾਨਦੇਹੀ ਮ੍ਰਿਤਕ ਨੌਜਵਾਨ ਦੇ ਮੋਬਾਈਲ ’ਤੇ ਆਈ ਇਕ ਕਾਲ ਤੋਂ ਹੋਈ ਹੈ, ਜਿਸ ਵਿੱਚ ਨਸ਼ਾ ਤਸਕਰ ਪੈਸੇ ਦੇ ਕੇ ਨਸ਼ਾ ਲਿਜਾਣ ਦਾ ਸੁਨੇਹਾ ਦੇ ਰਿਹਾ ਹੈ। ਡੀਐਸਪੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਨਸ਼ਾ ਸਪਲਾਇਰ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਗਈ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਜ਼ਿਲੇ ਦੇ ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਸੋਢੀ ਨਗਰ ਵਿਖੇ ਵਿੱਕੀ ਨਾਮਕ ਨੌਜਵਾਨ ਦੀ ਵੱਧ ਮਾਤਰਾ ”ਚ ਨਸ਼ਾ ਲੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸਦਾ ਬੇਟਾ ਵਿੱਕੀ ਮੈਡੀਕਲ ਨਸ਼ੇ ਦਾ ਇਸਤੇਮਾਲ ਕਰਦਾ ਸੀ। ਸ਼ੁੱਕਰਵਾਰ ਰਾਤ ਵੱਧ ਮਾਤਰਾ ਚ ਨਸ਼ਾ ਲੈਣ ਕਾਰਨ ਉਸਦੀ ਤਬੀਅਤ ਖਰਾਬ ਹੋ ਗਈ, ਜਿਸਨੂੰ ਤੁਰੰਤ ਸਥਾਨਕ ਹਸਪਤਾਲ ਇਲਾਜ ਦੇ ਲਈ ਲੈ ਗਏ, ਜਿੱਥੇ ਸ਼ਨੀਵਾਰ ਤੜਕੇ ਇਲਾਜ ਅਧੀਨ ਉਸਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here